Articles

ਮਾਸਟਰ ਸੁੰਦਰ ਸਿੰਘ ਲਾਇਲਪੁਰੀ

ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇਸ਼ ਦੀ ਅਜ਼ਾਦੀ ਖਾਤਰ ਆਪਣਾਂ ਸਭ ਕੁਝ ਕੁਰਬਾਨ ਕਰ ਦਿੱਤਾ। ਆਪ ਅਕਾਲੀ ਲਹਿਰ ਨੂੰ ਜਨਮ ਦੇਣ ਵਾਲੇ ਅਤੇ ਪਾਲ ਪੋਸ ਕੇ ਵੱਡਾ ਕਰਨ ਵਾਲੇ ਸਿਰਕੱਢ ਕੌਮੀ ਨੇਤਾ ਸਨ।

Back to Articles
Article
4 October 2026

ਮਾਸਟਰ ਸੁੰਦਰ ਸਿੰਘ ਲਾਇਲਪੁਰੀ

Written by

Dr. CP Kamboj

ਮਾਸਟਰ ਸੁੰਦਰ ਸਿੰਘ ਲਾਇਲਪੁਰੀ

ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇਸ਼ ਦੀ ਅਜ਼ਾਦੀ ਖਾਤਰ ਆਪਣਾਂ ਸਭ ਕੁਝ ਕੁਰਬਾਨ ਕਰ ਦਿੱਤਾ। ਆਪ ਅਕਾਲੀ ਲਹਿਰ ਨੂੰ ਜਨਮ ਦੇਣ ਵਾਲੇ ਅਤੇ ਪਾਲ ਪੋਸ ਕੇ ਵੱਡਾ ਕਰਨ ਵਾਲੇ ਸਿਰਕੱਢ ਕੌਮੀ ਨੇਤਾ ਸਨ।

ਆਪ ਜੀ ਦਾ ਜਨਮ ਸ੍ਰ ਲਖਬੀਰ ਸਿੰਘ ਸੰਧਾ ਤੇ ਮਾਤਾ ਰਾਮ ਕੌਰ ਦੇ ਘਰ 4 ਅਕਤੂਬਰ 1875 ਈ: ਪਿੰਡ ਬਹੋੜੂ ਜ਼ਿਲ੍ਹਾ ਅਮ੍ਰਿਤਸਰ ਵਿੱਚ ਹੋਇਆ। ਬਾਰ ਆਬਾਦ ਹੋਣਾ ਤੇ ਆਪ ਪਰਿਵਾਰ ਨਾਲ ਚੱਕ ਨੰਬਰ 18 ਪਿੰਡ ਬਹੋੜੂ ਜ਼ਿਲ੍ਹਾ ਸ਼ੇਖੂਪੁਰਾ ਵਿਖੇ ਆ ਗਏ। ਮੁਢਲੀ ਵਿਦਿਆ ਸ਼ਾਹਕੋਟ (ਸ਼ੇਖੂਪੁਰਾ ) ਦਸਵੀਂ ਹਿੰਦੂ ਸਭਾ ਸਕੂਲ ਅੰਮ੍ਰਿਤਸਰ, ਬੀ ਏ ਆਨਰਜ ਖਾਲਸਾ ਕਾਲਜ ਅੰਮ੍ਰਿਤਸਰ ਤੇ ਬੀ ਟੀ ਨੈਸ਼ਨਲ ਕਾਲਜ ਲਾਹੌਰ ਤੋਂ ਫਸਟ ਰਹਿ ਕੇ ਕੀਤੀ। ਅੰਗਰੇਜ਼ ਹਕੂਮਤ ਨੇ ਤਹਿਸੀਲ ਦਾਰ ਦੀ ਪੇਸ਼ਕਸ਼ ਕੀਤੀ। ਆਪ ਇੰਟਰਵਿਊ ਵੇਲੇ ਕਮਿਸ਼ਨਰ ਦੇ ਸਹਾਮਣੇ ਖਾਲੀ ਕੁਰਸੀ ਤੇ ਬੈਠ ਗਏ। ਕਮਿਸ਼ਨਰ ਨੇ ਕਿਹਾ ਕਿ "ਗੁਲਾਮ ਕੌਮ ਦਾ ਆਦਮੀ ਕੁਰਸੀ ਤੇ ਨਹੀਂ ਬੈਠ ਸਕਦਾ।" ਆਪ ਕਮਿਸ਼ਨਰ ਨਾਲ ਬਹਿਸ ਪਏ ਤੇ ਇੰਟਰਵਿਊ ਦਿਤੇ ਬਿਨਾਂ ਹੀ ਵਾਪਸ ਆ ਗਏ।

ਪਰਿਵਾਰ ਅਤੇ ਮਿੱਤਰਾਂ ਦੇ ਕਹਿਣ ਤੇ ਡਾਕਘਰ ਦੀ ਨੌਕਰੀ 15 ਰੁਪਏ ਮਹੀਨਾ ਤੇ ਕਰ ਲਈ। ਉਥੋਂ ਵੀ ਅੰਗਰੇਜ਼ ਅਫ਼ਸਰ ਨਾਲ ਕੁਰਸੀ ਨਾਂ ਦੇਣ ਕਰਕੇ ਝਗੜਾ ਹੋ ਗਿਆ। ਆਪ ਨੌਕਰੀ ਛੱਡ ਕੇ ਘਰ ਆ ਗਏ ਤੇ ਨੌਕਰੀ ਨਾ ਕਰਨ ਦਾ ਪ੍ਰਣ ਕਰ ਲਿਆ।

1901 ਵਿੱਚ ਆਪ ਦਾ ਵਿਆਹ ਸ੍ਰ ਮੰਗਲ ਸਿੰਘ ਦੀ ਪੁੱਤਰੀ ਬੀਬੀ ਸੰਤ ਕੌਰ ਪਿੰਡ ਨਿਜ਼ਾਮਪੁਰ ਜ਼ਿਲ੍ਹਾ ਅਮ੍ਰਿਤਸਰ ਨਾਲ ਹੋ ਗਿਆ। ਆਪ ਨੇ ਨਵੇਂ ਵੱਸੇ ਸ਼ਹਿਰ ਲਾਇਲਪੁਰ ਨੂੰ ਆਪਣੀ ਕਰਮ ਭੂਮੀ ਬਣਾਇਆ। ਇਥੇ ਇਹਨਾਂ ਦੀ ਪਛਾਣ ਸ੍ਰ ਹਰਚੰਦ ਸਿੰਘ ਰਾਈਸ ਨਾਲ ਹੋ ਗਈ ਜ਼ੋ ਅਖੀਰ ਤੱਕ ਨਿਭੀ। ਇਹਨਾਂ ਰਲ ਕੇ ਖਾਲਸਾ ਭੁਝੰਗੀ ਸਭਾ ਬਣਾਈ। ਜ਼ੋ ਦੇਸ਼ ਦੀ ਅਜ਼ਾਦੀ ਤੇ ਲੋਕ ਭਲਾਈ ਲਈ ਅੱਗੇ ਹੋ ਕੇ ਹਿੱਸਾ ਲੈਂਦੇ ਸਨ। ਸਭ ਤੋਂ ਪਹਿਲਾਂ ਗੁਰਦੁਆਰਾ ਰਕਾਬ ਗੰਜ ਦੀ ਕੰਧ ਦਾ ਮਸਲਾ ਇਹਨਾਂ ਉਠਾਇਆ। ਇਹਨਾਂ 'ਸੱਚਾ ਢੰਡੋਰਾ' ਹਫਤਾਵਾਰੀ ਅਖਬਾਰ ਕੱਢਿਆ। ਇਸ ਰਾਹੀਂ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨਾਲ ਵਿਚਾਰਧਾਰਿਕ ਸਾਂਝ ਪੈ ਗਈ। ਇਹਨਾਂ ਰਾਹੀਂ ਮਾਸਟਰ ਸੁੰਦਰ ਸਿੰਘ ਜੀ ਨੇ ਅਨੰਦ ਮੈਰਿਜ ਐਕਟ ਦਾ ਖਰੜਾ ਤਿਆਰ ਕਰਕੇ ਨੈਸ਼ਨਲ ਅਸੈਂਬਲੀ ਵਿੱਚ ਪਾਸ ਕਰਨ ਲਈ ਭੇਜਿਆ। ਜ਼ੋ 1909 ਈ: ਐਕਟ ਬਣ ਗਿਆ।

ਮਾਸਟਰ ਜੀ ਨੇ ਵਿਦਿਆ ਦੀ ਘਾਟ ਨੂੰ ਮਹਿਸੂਸ ਕਰਕੇ ਸ੍ਰ ਹਰਚੰਦ ਸਿੰਘ ਨਾਲ ਸਲਾਹ ਕਰਕੇ ਸਿੰਘ ਸਭਾ ਦੇ ਕਮਰਿਆਂ ਵਿੱਚ ਸਕੂਲ ਚਾਲੂ ਕੀਤਾ ਜ਼ੋ ਬਾਅਦ ਵਿਚ ਹਾਈ ਸਕੂਲ ਤੇ ਅਖੀਰ ਲਾਇਲਪੁਰ ਖਾਲਸਾ ਕਾਲਜ ਬਣਿਆ। ਇਥੇ ਇਹਨਾਂ ਦਾ ਹਿਤੈਸ਼ੀ ਮਿੱਤਰਾਂ ਦਾ ਇਕ ਟੋਲਾ ਬਣ ਗਿਆ ਜਿਸਨੂੰ ਲਾਇਲਪੁਰ ਗਰੁੱਪ ਆਖਦੇ ਸਨ। ਇਹਨਾਂ ਵਿੱਚ ਤੇਜਾ ਸਿੰਘ ਸਮੁੰਦਰੀ, ਮਾਸਟਰ ਸੁੰਦਰ ਸਿੰਘ, ਪ੍ਰੋ ਨਿਰੰਜਨੁ ਸਿੰਘ, ਮਾਸਟਰ ਤਾਰਾ ਸਿੰਘ, ਸ੍ਰ ਹਰਚੰਦ ਸਿੰਘ, ਜਥੇਦਾਰ ਬੂਟਾ ਸਿੰਘ।

ਫਿਰ ਖਾਲਸਾ ਹਾਈ ਸਕੂਲ ਚੱਕ ਨੰਬਰ 41, ਝੰਗ ਬ੍ਰਾਂਚ, ਗਿਆਨੀ ਕਰਤਾਰ ਸਿੰਘ ਤੇ ਸੰਤ ਸਿੰਘ ਸੇਖੋਂ ਇਥੇ ਆਪ ਦੇ ਵਿਦਿਆਰਥੀ ਸਨ। ਫਿਰ ਖਾਲਸਾ ਹਾਈ ਸਕੂਲ ਸਾਂਗਲਾ ਹਿਲਜ, ਹਾਈ ਸਕੂਲ ਫਰੂਕਾ, ਜ਼ਿਲ੍ਹਾ ਸਰਗੋਧਾ ਸਥਾਪਤ ਕੀਤੇ। ਇਥੇ ਅਣਵੰਡੇ ਪੰਜਾਬ ਦੇ ਮੁੱਖ ਮੰਤਰੀ ਸਰ ਸਿਕੰਦਰ ਹਿਯਾਤ ਖਾਂ ਆਪ ਦੇ ਵਿਦਿਆਰਥੀ ਰਹੇ। ਆਪ ਤੇ ਸਾਥੀ ਅਧਿਆਪਕ ਸਿਰਫ 15 ਰੁਪਏ ਮਹੀਨਾ ਲੈਣ ਕੇ ਪੜਾਉਂਦੇ ਰਹੇ।

ਇਸ ਤੋਂ ਇਲਾਵਾ ਆਪ ਨੇ ਹੇਠ ਲਿਖੇ ਸਕੂਲ ਖੋਲ੍ਹੇ

1, ਖਾਲਸਾ ਹਾਈ ਸਕੂਲ ਨਵਾਂ ਪਿੰਡ

2, ਖਾਲਸਾ ਹਾਈ ਸਕੂਲ ਕੁਟੀਆ ਚੇਤਨ ਦਾਸ

3, ਖਾਲਸਾ ਹਾਈ ਸਕੂਲ ਜੈ ਚੱਕ

4, ਕੌਮੀ ਹਾਈ ਸਕੂਲ ਜੇਹਲਮ

5, ਕੌਮੀ ਕਾਰਜ ਜੇਹਲਮ

ਆਪ ਜੀ ਨੇ ਅੱਠ ਸਕੂਲ ਅਤੇ ਦੋ ਕਾਲਜਾਂ ਦੀ ਸਥਾਪਨਾ ਕੀਤੀ।

ਖਾਲਸਾ ਕਾਲਜ ਅੰਮ੍ਰਿਤਸਰ ਤੇ ਸਰਕਾਰੀ ਅਫਸਰਾਂ ਅਤੇ ਉਨ੍ਹਾਂ ਦੇ ਪਿੱਠੂਆਂ ਦਾ ਕਬਜ਼ਾ ਸੀ। ਮਾਸਟਰ ਜੀ ਨੇ 1909 ਵਿੱਚ ਇਕ ਪੈਂਫਲਿਟ ਕੀ ਖਾਲਸਾ ਕਾਲਜ ਸਿੱਖਾਂ ਦਾ ਹੈ ਬੜੇ ਸਖ਼ਤ ਸ਼ਬਦਾਂ ਵਿੱਚ ਛਪਵਾ ਕੇ ਵੰਡਿਆ। ਇਸ ਵਿਚ ਲਿਖਿਆ ਸੀ ਕਿ ਅੰਗਰੇਜ਼ ਹਕੂਮਤ ਨੇ ਸਿੱਖਾਂ ਤੋਂ ਉਵੇਂ ਹੀ ਖਾਲਸਾ ਕਾਲਜ ਖੋਹ ਲਿਆ ਹੈ ਜਿਵੇਂ ਵਿਸ਼ਵਾਸ ਘਾਤ ਕਰਕੇ ਪੰਜਾਬ ਖੋਹ ਲਿਆ ਸੀ ।

ਗੁਰਦੁਆਰਾ ਰਕਾਬ ਗੰਜ ਦੀ ਕੰਧ ਦਾ ਮਸਲਾ ਸਾਥੀਆਂ ਦੀ ਸਲਾਹ ਨਾਲ ਚੁਕਿਆ ਅਤੇ ਐਜੀਟੇਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀ ਸੰਸਾਰ ਜੰਗ ਲੱਗਣ ਕਰਕੇ ਡਿਪਟੀ ਕਮਿਸ਼ਨਰ ਲਾਇਲਪੁਰ ਦੇ ਕਹਿਣ ਤੇ ਰੋਕ ਦਿਤਾ ਗਿਆ। ਕੰਧ ਢਾਉਣੀ ਬੰਦ ਕਰ ਦਿੱਤੀ ਗਈ। ਯੁੱਧ ਤੋਂ ਬਾਅਦ ਵੀ ਸਰਕਾਰ ਅਵੇਸਲੀ ਹੋ ਗਈ। ਮਾਸਟਰ ਜੀ ਅਕਾਲੀ ਅਖ਼ਬਾਰ ਚਾਲੂ ਕਰ ਚੁੱਕੇ ਸਨ ਉਹਨਾਂ ਅਖ਼ਬਾਰ ਰਾਹੀਂ 100 ਸਿਰ ਦੇਣ ਵਾਲੇ ਮਰਜੀਵੜਿਆਂ ਦੀ ਮੰਗ ਕੀਤੀ । ਗਿਣਤੀ ਵਧਦੀ ਵਧਦੀ 1000 ਤੇ ਪਹੁੰਚ ਗਈ ਸਰਕਾਰ ਨੇ ਜਥਾ ਪਹੁੰਚਣ‌ ਤੋਂ ਪਹਿਲਾਂ ਹੀ ਕੰਧ ਕਰ ਦਿੱਤੀ।

ਆਪ ਜੀ ਨੇ ਬਰੈਡਲਾ ਹਾਲ ਲਹੌਰ ਵਿੱਚ ਮਹਾਤਮਾ ਗਾਂਧੀ, ਮੌਲਾਨਾ ਅਬੂਉਲ ਕਲਾਮ ਆਜ਼ਾਦ, ਮੌਲਾਨਾ ਸ਼ੌਕਤ ਅਲੀ, ਡਾ: ਕਿਚਲੂ ਨੇਤਾ ਪਹੁੰਚੇ ਹੋਏ ਸਨ। ਮਾਸਟਰ ਜੀ ਨੇ ਨਾ ਮਿਲਵਰਤਨ ਦਾ ਮਤਾ ਪਾਸ ਕਰਵਾ ਲਿਆ। ਲਾਇਲਪੁਰ ਪੁਰ ਵਿਚ ਅਮਨ ਅਮਾਨ ਰਿਹਾ। ਸਟੇਸ਼ਨ ਤੇ ਤੂੜੀ ਦੇ ਢੇਰ ਨੂੰ ਕਿਸੇ ਤਰ੍ਹਾਂ ਅੱਗ ਲੱਗ ਗਈ। ਜਿਸ ਵਿਚ ਤਿਨ ਬੰਦੇ ਸਨ ਮਰੇ। ਸਰਕਾਰ ਨੇ 10-12 ਬੰਦੇ ਫੜੇ । ਉਸ ਦਿਨ ਮਾਸਟਰ ਜੀ ਵੀ ਸਟੇਸ਼ਨ ਤੇ ਵੇਖੇ ਗਏ। ਇਹਨਾਂ ਨੂੰ ਡੇਢ ਸਾਲ ਕਾਲ਼ੇ ਪਾਣੀ ਦੀ ਸਜ਼ਾ ਅਤੇ 1200 ਰੁਪਏ ਜੁਰਮਾਨਾ ਕੀਤਾ ਗਿਆ। ਪੰਡਿਤ ਮਦਨ ਮੋਹਨ ਮਾਲਵੀਆ ਨੇ ਇਹ ਮਸਲਾ ਇੰਪੀਰੀਅਲ ਕੌਂਸਲ ਵਿੱਚ ਉਠਾਇਆ ਤੇ ਆਪ ਦੀ ਤਿਨ ਮਹੀਨੇ ਬਾਅਦ ਰਿਹਾਈ ਹੋਈ। ਜੁਰਮਾਨਾ ਇਹਨਾਂ ਦੇ ਬਾਪ ਨੇ ਪਿਛਲੇ ਪਿੰਡ ਵਾਲੀ ਜ਼ਮੀਨ ਵੇਚ ਕੇ ਤਾਰਿਆ।