Articles

ਪੁਰਾਤਨ ਕੰਬੋਜ ਇਤਿਹਾਸ

ਕੰਬੋਜ਼ ਇਤਿਹਾਸ ਦੀ ਜਾਣਕਾਰੀ ਵਾਸਤੇ ਸਾਡੇ ਕੋਲ ਸਭ ਤੋਂ ਜਾਣਕਾਰੀ ਭਰਪੂਰ ਸੋਮਾਂ ਮਹਾਭਾਰਤ ਗ੍ਰੰਥ ਹੈ। ਕੰਬੋਜਾ ਕੋਲ ਵਧੀਆ ਘੋੜਿਆਂ ਦੀਆਂ ਕਿਸਮਾਂ, ਉਹਨਾਂ ਦੇ ਰੰਗ ਰੂਪ, ਨਕਸ਼ ਫੁਰਤੀਲੇ , ਕੰਬਲ ਕਲੀਨ, ਕਾਲੇ ਅਤੇ ਚਿਤਰੇ ਹਿਰਨਾਂ ਦੀਆਂ ਖੱਲਾ ਵਾਲੇ ਦਰਸਾਇਆ ਗਿਆ ਹੈ।

Back to Articles
Article
5 October 2026

ਪੁਰਾਤਨ ਕੰਬੋਜ ਇਤਿਹਾਸ

Written by

ਡਾ. ਇਕਬਾਲ ਸਿੰਘ

ਪੁਰਾਤਨ ਕੰਬੋਜ ਇਤਿਹਾਸ

ਪੁਰਾਤਨ ਕੰਬੋਜ ਇਤਿਹਾਸ

ਕੰਬੋਜ਼ ਇਤਿਹਾਸ ਦੀ ਜਾਣਕਾਰੀ ਵਾਸਤੇ ਸਾਡੇ ਕੋਲ ਸਭ ਤੋਂ ਜਾਣਕਾਰੀ ਭਰਪੂਰ ਸੋਮਾਂ ਮਹਾਭਾਰਤ ਗ੍ਰੰਥ ਹੈ। ਇਸ ਯੁੱਧ ਦਾ ਸਮਾਂ ਅੱਜ ਤੋਂ ਕੋਈ 5000 ਸਾਲ ਪੂਰਬ ਮਿਥਿਆ ਜਾਂਦਾ ਹੈ। ਭਾਸ਼ਾ ਵਿਗਿਆਨੀਆਂ ਅਨੁਸਾਰ ਈਸਵੀ ਸਦੀ ਤੋਂ 400-500 ਸਾਲ ਪਹਿਲਾਂ ਲਿਖਤੀ ਰੂਪ ਵਿੱਚ ਆਇਆ। ਇਹ ਵੀ ਹੋ ਸਕਦਾ ਇਕ ਤੋਂ ਦੁੱਜੀ ਪੀੜ੍ਹੀ ਇਹ ਪਹਿਲਾਂ ਮੂਹ ਜ਼ੁਬਾਨੀ ਹੋਵੇ ਅਤੇ 2500-2600 ਹੋ ਸਾਲ ਪਹਿਲਾਂ ਲਿਖਤੀ ਰੂਪ ਧਾਰਨ ਕੀਤਾ ਹੋਏ। ਇਸ ਵਿਚ ਬਹੁਤ ਵਿਸਥਾਰ ਪੂਰਵਕ ਵੇਰਵਾ ਮਿਲਦਾ ਹੈ। ਕੰਬੋਜਾ ਦੇ ਰਾਜਿਆਂ ਦੇ ਨਾਂਮ, ਉਨ੍ਹਾਂ ਦੇ ਕੌਰਵਾਂ ਅਤੇ ਪਾਂਡਵਾਂ ਨਾਲ ਸਬੰਧ, ਉਹਨਾਂ ਦੇ ਜਨਪਥ ਦੀ ਖੁਸ਼ਹਾਲੀ, ਰੰਗ ਰੂਪ, ਪਹਿਰਾਵਾ, ਵਿਦਿਆ, ਇਸਤਰੀਆਂ ਦੀ ਸੁੰਦਰਤਾ ਦਾ ਵਰਨਣ ਹੈ।

ਕੰਬੋਜਾ ਕੋਲ ਵਧੀਆ ਘੋੜਿਆਂ ਦੀਆਂ ਕਿਸਮਾਂ, ਉਹਨਾਂ ਦੇ ਰੰਗ ਰੂਪ, ਨਕਸ਼ ਫੁਰਤੀਲੇ , ਕੰਬਲ ਕਲੀਨ, ਕਾਲੇ ਅਤੇ ਚਿਤਰੇ ਹਿਰਨਾਂ ਦੀਆਂ ਖੱਲਾ ਵਾਲੇ ਦਰਸਾਇਆ ਗਿਆ ਹੈ।

ਮਹਾਰਾਜਾ ਸੁਦਕਸ਼ਣ ਦਾ ਇਕ ਅਕਸੋਹਣੀ ਸੈਨਾ ਲੈਣ ਕੇ ਕੌਰਵ ਪੱਖ ਵੱਲੋਂ ਲੜਨਾ, ਸੂਰਬੀਰਤਾ, ਯੁੱਧ ਕਲਾ, ਹੋਰ ਜਾਤਾਂ ਅਤੇ ਕਬੀਲਿਆਂ ਨਾਲ ਇਹਨਾਂ ਦੇ ਸਬੰਧ ਅਤੇ ਰੀਤੀ ਰਿਵਾਜਾਂ ਦੀ ਜਾਣਕਾਰੀ ਮਿਲਦੀ ਹੈ। ਇਹਨਾਂ ਨੂੰ ਵੇਦ ਗਿਆਤਾ, ਬਹੁਤ ਸਾਰਾ ਦਾਨ ਦੇਣ ਵਾਲੇ ਵੀ ਲਿਖਿਆ ਗਿਆ ਹੈ।

18 ਪੁਰਾਣਾ ਵਿਚੋਂ 12 ਪੁਰਾਣਾਂ ਵਿੱਚ ਕੰਬੋਜ਼ ਦੇ ਘੋੜਿਆਂ ਦਾ ਅਤੇ ਜਨਪਦ ਦਾ ਅਣਗਿਣਤ ਵਾਰ ਵਰਨਣ ਮਿਲਦਾ ਹੈ। ਭਾਗਵਤ ਪੁਰਾਣ ਵਿੱਚ ਕੰਬੋਜ਼ ਰਾਜਾ ਸੁਦਕਸਿਣ ਦੇ ਜਰਾਸੰਧ ਦੀ ਸਹਾਇਤਾ ਵਜੋ ਗੋਮੰਤ ਪ੍ਰਬਤ ਨੂੰ ਘੇਰਨ ਸਮੇਂ ਉਸਦੇ ਪੂਰਬ ਵਿੱਚ ਸਥਿਤ ਹੋਣ, ਯੁਧਿਸ਼ਟਰ ਦੇ ਰਾਜਸੂਯ ਯੱਗ ਵਿੱਚ ਭਾਗ ਲੈਣ, ਕੁਰੁਕਸ਼ੇਤਰ ਸੂਰਜ ਗ੍ਰਹਿਣ ਸਮੇਂ ਆਉਣਾ ਦਾ ਵਰਣਨ ਮਿਲਦਾ ਹੈ। ਬ੍ਰਹਿਮੰਡ ਪੁਰਾਣ ਵਿੱਚ ਪਰਸ਼ੁਰਾਮ ਨਾਲ ਯੁੱਧ ਦਾ ਵੇਰਵਾ ਮਿਲਦਾ ਹੈ।